ਫ਼ਰੀਦਕੋਟ, 12 ਜੂਨ : ਪੰਜਾਬ ਯੂਨੀਵਰਸਿਟੀ ਚੰਡੀਗੜ ਵੱਲੋ ਮੋਗੇ ਜਿਲੇ ਦੇ ਪਿੰਡ ਨੱਥੂਵਾਲਾ ਗਰਬੀ ਵਿਖੇ ਸਥਾਪਿਤ ਕੀਤੇ ਜਾ ਰਹੇ ਰਿਜਨਲ ਸੈਂਟਰ ਦੇ ਨਿਰਮਾਣ ਲਈ ਮੁੱਢਲੇ ਪ੍ਰਬੰਧ ਲਗਪਗ ਮੁਕੰਮਲ ਹੋ ਗਏ ਹਨ ਅਤੇ ਬਰਸਾਤਾਂ ਤੋਂ ਬਾਅਦ ਇਮਾਰਤ ਦੀ ਉਸਾਰੀ ਅਰੰਭ ਹੋ ਜਾਵੇਗੀ ਤਾਂ ਜੋ ਅਗਲੇ ਅਕਾਦਮਿਕ ਸੈਸ਼ਨ ਤੋਂ ਪੜਾਈ ਸ਼ੁਰੂ ਕੀਤੀ ਜਾ ਸਕੇ ਇਸ ਗੱਲ ਦਾ ਪ੍ਰਗਟਾਵਾ ਬੀਤੇ ਦਿਨੀ ਪਿੰਡ ਨੱਥੂਵਾਲਾ ਦੇ ਗੁਰਦੁਆਰਾ ਮਹਿਤਾਬਗੜ ਸਾਹਿਬ ਵਿਖੇ ਇਸ ਪ੍ਰਜੋਕੈਟ ਲਈ ਗਠਿਤ ਗੁਰੂ ਨਾਨਕ ਐਜੂਕੇਸ਼ਨਲ ਸੁਸਾਇਟੀ ਨੱਥੂਵਾਲਾ ਵੱਲੋ ਬੁਲਾਈ ਗਈ ਇਕ ਮੀਟਿੰਗ ਵਿਚ ਕੀਤਾ ਗਿਆ।
ਇਹ ਇਕ ਅਤਿ ਮਹੱਤਵਪੂਰਨ ਕੇਂਦਰ ਹੈ ਜੋ ਪ੍ਰਵਾਸੀ ਭਾਰਤੀਆ ਅਤੇ ਸਥਾਨਕ ਲੋਕਾਂ ਦੇ ਸਹਿਯੋਗ ਨਾਲ ਸਥਾਪਿਤ ਹੋ ਰਿਹਾ ਹੈ।ਇਸ ਇਲਾਕੇ ਦੇ ਮਰਹੂਮ ਵਿਧਾਇਕ ਅਤੇ ਸਾਬਕਾ ਮੰਤਰੀ ਸ:ਮਲਕੀਤ ਸਿੰਘ ਸਿੱਧੂ ਦੇ ਫ਼ਰਜੰਦ ਜਸਪਾਲ ਸਿੰਘ ਸਿੱਧੂ ਸੀਨੀਅਰ ਮੈਨੇਜਰ ਨੈਸਲੇ ਸਹਿਯੋਗੀਆ ਦੀ ਵਿਸ਼ੇਸ਼ ਮੀਟਿੰਗ ਵਿਚ ਸ਼ਾਮਿਲ ਸਨ।ਸਿੱਖਿਆ ਕਾਰਜਾਂ ਨੂੰ ਸਮਰਪਿਤ ਸੁਸਾਇਟੀ ਦੇ ਪ੍ਰਧਾਨ ਸ: ਤੇਜਿੰਦਰ ਸਿੰਘ ਬਰਾੜ ਅਤੇ ਸਕੱਤਰ ਪ੍ਰੋ: ਸਾਧੂ ਸਿੰਘ ਨੇ ਇਸ ਪ੍ਰੋਜਕੈਟ ਦੇ ਪਿਛੋਕੜ, ਰੂਪ-ਰੇਖਾ ਅਤੇ ਹੋਣ ਵਾਲੇ ਕਾਰਜਾਂ ਬਾਰੇ ਵਿਸ਼ਥਾਰ-ਪੂਰਵਕ ਜਾਣਕਾਰੀ ਦਿੱਤੀ।
ਮੀਟਿੰਗ ਵਿਚ ਸ: ਗੁਰਚਰਨ ਸਿੰਘ ਸਰਪੰਚ ਕਾਲੀਏ ਵਾਲਾ, ਰਿਚੀ ਗਰਗ ਬਾਘਾਪੁਰਾਣਾ ਡਾਇਰੈਕਟਰ ਪੰਜਾਬ ਪਲੱਸ ਟੀ.ਵੀ. ਚੈਨਲ, ਟਹਿਲ ਸਿੰਘ ਨੱਥੂਵਾਲਾ, ਗੁਰਦਾਸ ਸਿੰਘ ਨੱਥੂਵਾਲਾ, ਪਰ-ਉਪਕਾਰ ਸਿੰਘ ਡਰੋਲੀ ਭਾਈ, ਡਾ. ਰਵਿੰਦਰ ਧਾਲੀਵਾਲ ਨੈਸਲੇ, ਦੀਪ ਸੌਡੀ ਮੋਗਾ, ਹਰੀ ਸਿੰਘ ਛੋਟਾਘਰ ਜੋਗਿੰਦਰ ਸਿੰਘ ਸਾਬਕਾ ਸਰਪੰਚ ਵੱਡਾ ਘਰ, ਨੱਛਤਰ ਸਿੰਘ ਸਾਬਕਾ ਸਰਪੰਚ ਕੋਰੇਵਾਲਾ, ਨਿਰਮਲ ਸਿੰਘ ਮੈਨੇਜਰ ਕੋ-ਆਪ: ਸੁਸਾਇਟੀ ਹਰੀਏਵਾਲਾ, ਬਲਬੀਰ ਸਿੰਘ ਤ੍ਰੂਰ ਸਾਬਕਾ ਸਰਪੰਚ ਨਾਹਲ ਖੋਟ, ਬਲਤੇਜ ਸਿੰਘ ਨਾਥੇਵਾਲਾ, ਦਿਲਬਾਗ ਸਿੰਘ ਨਾਥੇਵਾਲਾ, ਜਗਪਾਲ ਸਿੰਘ ਮਾਹਲਾ ਕਲਾਂ, ਪਿੰਡ ਦੇ ਮਾਸਟਰ ਦਰਸ਼ਨ ਸਿੰਘ, ਭਜਨ ਸਿੰਘ,ਨਿਰਮਲ ਸਿੰਘ, ਜਗਰੂਪ ਸਿੰਘ ਅਤੇ ਮਨਜਿੰਦਰ ਸਿੰਘ ਨੇ ਵਿਸ਼ੇਸ਼ ਹਿੱਸਾ ਲਿਆ। ਇਸ ਸਮੈ ਮਾਸਟਰ ਗੁਰਦੇਵ ਸਿੰਘ ਨੇ ਸਮੂਹ ਮੈਂਬਰਾਂ ਦਾ ਧਨਵਾਦ ਕਰਕੇ ਸਭਾ ਨੂੰ ਸਮਾਪਤ
No comments:
Post a Comment