ਇਹ ਬਲੌਗ ਸਾਡੇ ਪਿੰਡ 'ਨੱਥੂਵਾਲਾ ਗਰਬੀ' ਬਾਰੇ ਹੈ। ਪਿੰਡ ਨੱਥੂਵਾਲਾ ਗਰਬੀ ਮਾਲਵੇ ਦੀ ਧਰਤੀ ਦੇ ਮੋਗਾ ਨਾਮਕ ਜ਼ਿਲ੍ਹੇ ਦੇ ਖੇਤਰ 'ਚ ਆਉਂਦਾ ਹੈ। ਨੱਥੂਵਾਲਾ ਗਰਬੀ ਬਾਘਾਪੁਰਾਣਾ-ਮੁਦਕੀ ਰੋਡ ਦੇ ਉੱਪਰ ਵਸਿਆ ਬਹੁਤ ਹੀ ਮਸ਼ਹੂਰ ਪਿੰਡ ਹੈ। ਸਾਡੀ ਇਹੀ ਕੋਸ਼ਿਸ ਰਹੇਗੀ ਕਿ ਇਸ ਬਲੌਗ 'ਤੇ ਅਸੀਂ ਆਪਣੇ ਪਿੰਡ ਨਾਲ ਸੰਬੰਧਤ ਹਰ ਉਹ ਚੀਜ਼ ਪ੍ਰਦਰਸ਼ਤ ਕਰੀਏ ਜੋ ਸਾਡੇ ਪਿੰਡ ਬਾਰੇ ਹੋਰ ਜਾਣਕਾਰੀ ਹੋਰਾਂ ਲੋਕਾਂ ਨੂੰ ਦੇ ਸਕੇ। ਇਸ ਬਲੌਗ ਵਿੱਚ ਤੁਹਾਨੂੰ ਤਸਵੀਰਾਂ, ਲੇਖ, ਕਹਾਣੀਆ, ਖਬਰਾਂ ਤੇ ਹੋਰ ਜਾਣਕਾਰੀ ਮਿਲੇਗੀ। ਸਾਡਾ ਇਹ ਉਪਰਾਲਾ ਖਾਸ ਕਰਕੇ ਸਾਡੇ ਉਹਨਾਂ ਗਰਾਂਈਂਆਂ ਲਈ ਹੈ ਜੋ ਰੋਜ਼ੀ ਰੋਟੀ ਦੀ ਭਾਲ 'ਚ ਦੂਰ ਵਿਦੇਸ਼ਾਂ 'ਚ ਜਾ ਬੈਠੇ ਹਨ।
Friday, July 2, 2010
ਸਕੂਲ ਚੋਂ ਕੰਪਿਊਟਰ ਚੋਰੀ
ਬਾਘਾ ਪੁਰਾਣਾ (ਪੱਤਰ ਪ੍ਰੇਰਕ) ਬਾਘਾ ਪੁਰਾਣਾ ਦੇ ਨਜ਼ਦੀਕੀ ਪਿੰਡ ਨੱਥੂਵਾਲਾ ਗਰਬੀ ਦੇ ਸਕੂਲ ਵਿੱਚੋਂ ਕੰਪਿਊਟਰ ਦਾ ਸਮਾਨ ਚੋਰੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਨੱਥੂਵਾਲਾ ਗਰਬੀ ਦੇ ਕੰਪਿਊਟਰ ਟੀਚਰ ਜਗਤ ਅਮਰਪ੍ਰੀਤ ਸਿੰਘ ਪੁੱਤਰ ਧਿਆਨ ਸਿੰਘ ਵਾਸੀ ਨੱਥੂਵਾਲਾ ਨੇ ਪੁਲਿਸ ਨੂੰ ਸੂਚਨਾ ਦਿੱਤੀ ਕਿ ਬੀਤੇ ਦਿਨ ਜਦੋਂ ਉਹ ਸਕੂਲ ਸਵੇਰੇ ਪਹੁੰਚਿਆ ਤਾਂ ਉਸ ਨੇ ਦੇਖਿਆ ਕਿ ਕੰਪਿਊਟਰ ਲੈਬ ਦੇ ਤਾਲੇ ਟੁੱਟੇ ਹੋਏ ਹਨ ਤਾਂ ਉਸ ਨੇ ਪੀ.ਟੀ.ਮਾਸਟਰ ਗੁਰਵਿੰਦਰ ਸਿੰਘ ਨੂੰ ਨਾਲ ਲਿਜਾ ਕੇ ਅੰਦਰ ਵੇਖਿਆ ਤਾਂ ਉਥੋਂ ਮੁਨੀਟਰ, ਸੀ.ਪੀ.ਯੂ., ਚਾਰ ਕੀ ਬੋਰਡ, ਸਟੈਪਲਾਇਜ਼ਰ ਆਦਿ ਸਮਾਨ ਗਾਇਬ ਸੀ। ਇਸ ਸਮਾਨ ਦੀ ਕੀਮਤ 42000 ਰੁਪਏ ਦੇ ਕਰੀਬ ਬਣਦੀ ਹੈ ਤੇ ਜਦੋਂ ਬਾਕੀ ਸਟਾਫ਼ ਆ ਗਿਆ ਤਾਂ ਅਸੀਂ ਚੌਂਕੀ ਇੰਚਾਰਜ਼ ਨੱਥੂਵਾਲਾ ਗਰਬੀ ਨੂੰ ਇਸ ਘਟਨਾ ਬਾਬਤ ਸੂਚਨਾ ਦਿੱਤੀ। ਤਾਂ ਏ.ਐਸ.ਆਈ ਦਰਬਾਰਾ ਸਿੰਘ, ਐਚ.ਸੀ ਸੁਖਦੇਵ ਸਿੰਘ, ਐਚ.ਸੀ ਸਿੰਕਦਰ ਸਿੰਘ ਆਦਿ ਨੇ ਸਾਡੇ ਕੋਲੋਂ ਪੁੱਛ ਪੜਤਾਲ ਕਰਕੇ ਇਸ ਮਾਮਲੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਖ਼ਬਰ ਲਿਖੇ ਜਾਣ ਤੱਕ ਚੋਰਾਂ ਦਾ ਕੋਈ ਸੁਰਾਗ ਨਹੀਂ ਸੀ ਮਿਲ ਸਕਿਆ।
Subscribe to:
Post Comments (Atom)
No comments:
Post a Comment